Read Aloud the Text Content
This audio was created by Woord's Text to Speech service by content creators from all around the world.
Text Content or SSML code:
1970 ਵਿੱਚ ਬੀ ਬੀ ਸੀ ਲੰਡਨ ਰੇਡੀਓ ਨੂੰ ਦਿੱਤੀ ਇੰਟਰਵਿਊ ਵਿੱਚ ਪ੍ਰਸਿੱਧ ਗਾਇਕ ਮੁਹੰਮਦ ਰਫੀ ਤੋਂ ਪੁੱਛਿਆ ਗਿਆ ਸੀ ਕਿ ਉਨ੍ਹਾਂ ਦੇ ਸ਼ੁਰੂਆਤੀ ਦਿਨਾਂ ਵਿੱਚ ਕਿਹੜੇ ਗਾਇਕਾਂ ਨੇ ਉਨ੍ਹਾਂ ਨੂੰ ਪ੍ਰਭਾਵਿਤ ਕੀਤਾ ਸੀ। ਤਾਂ ਮੁਹੰਮਦ ਰਫੀ ਨੇ ਆਖਿਆ ਕਿ ਮੈਨੂੰ ਕੇ.ਐਲ. ਸਹਿਗਲ, ਵਿਦਿਆ ਨਾਥ ਸੇਠ ਅਤੇ ਪੰਕਜ ਮਲਿਕ ਬਹੁਤ ਚੰਗੇ ਲਗਦੇ ਸਨ। ਮੈਂ ਇਨ੍ਹਾਂ ਦੇ ਗੀਤਾਂ ਤੋਂ ਬਹੁਤ ਪ੍ਰਭਾਵਿਤ ਹੋਇਆ ਹਾਂ। ਮੁਹੰਮਦ ਰਫੀ ਜਿਹੇ ਮਹਾਨ ਗਾਇਕਾਂ ਨੂੰ ਪ੍ਰਭਾਵਿਤ ਕਰਨ ਵਾਲਾ ਵਿਦਿਆ ਨਾਥ ਸੇਠ ਫਿਰ ਵੀ ਪੰਜਾਬੀਆਂ ਲਈ ਓਪਰਾ ਜਿਹਾ ਨਾਮ ਹੈ। ਵਿਦਿਆ ਨਾਥ ਸੇਠ ਦੇ ਗੀਤਾਂ ਨੂੰ ਜੇ ਪੰਜਾਬੀਆਂ ਨੇ ਪਛਾਣਿਆਂ ਹੈ ਤਾਂ ਉਹ ਸੁਰਿੰਦਰ ਕੌਰ ਅਤੇ ਪ੍ਰਕਾਸ਼ ਕੌਰ ਨਾਲ ਗਾਏ ਗੀਤ ਹਨ। ਜਦੋਂ ਅਸੀਂ ਸੇਠ ਜੀ ਦੇ ਗੀਤ ਇਨ੍ਹਾਂ ਭੈਣਾਂ ਨਾਲ ਗਾਏ ਸੁਣਦੇ ਹਾਂ ਤਾਂ ਸਾਡਾ ਮਨ ਇਕ ਗਾਇਕ ਬਾਰੇ ਜਾਨਣ ਦੀ ਜਗਿਆਸਾ ਪੈਦਾ ਹੁੰਦੀ ਹੈ। ਵਿਦਿਆਨਾਥ ਸੇਠ ਨੇ 40 ਦੇ ਦਹਾਕੇ ਵਿੱਚ 40 ਤੋਂ ਵੱਧ ਗੀਤ ਰਿਕਾਰਡ ਕੀਤੇ ਜਿਨ੍ਹਾਂ ਵਿਚ ਸੂਫੀ ਸੰਤ ਕਬੀਰ ਜੀ, ਮਲੂਕ ਦਾਸ ਅਤੇ ਜ਼ਿਆਲਾਲ ਬਸੰਤ ਦੇ ਗੀਤ, ਗ਼ਜ਼ਲਾਂ ਅਤੇ ਭਜਨ ਹਨ। ਉਹਨਾਂ ਨੇ ਜਿਆਦਾਤਰ ਹਿੰਦੀ ਅਤੇ ਕੁੱਝ ਪੰਜਾਬੀ ਗੀਤ ਵੀ ਰਿਕਾਰਡ ਕੀਤੇ ਹਨ ਜਿਹੜੇ ਪੰਜਾਬੀ ਸੰਗੀਤ ਜਗਤ ਦਾ ਸਰਮਾਇਆ ਹਨ। ਇਸ ਗਾਇਕ ਦਾ ਜਨਮ ਫਰਵਰੀ 1916 ਵਿਚ ਲਾਹੌਰ ਵਿਖੇ ਹੋਇਆ। ਉਹ ਆਪਣੇ ਅੱਠ ਭੈਣ-ਭਰਾਵਾਂ ਵਿੱਚੋਂ ਸਭ ਤੋਂ ਛੋਟੇ ਸਨ । ਇਨ੍ਹਾਂ ਦਾ ਪਰਵਾਰ ਪੰਜਾਬੀ ਖੱਤਰੀ ਭਾਈਚਾਰੇ ਵਿਚੋਂ ਸੀ। ਉਸ ਨੇ ਉੱਚ ਵਿੱਦਿਆ ਲਾਹੌਰ ਦੇ ਦਿਆਲ ਸਿੰਘ ਮਜੀਠੀਆ ਕਾਲਜ ਵਿਚੋਂ 1937 ਵਿਚ ਪੂਰੀ ਜੀਤੀ। ਸ਼ੁਰੂ ਵਿਚ ਉਨ੍ਹਾਂ ਲਾਈਫ ਇਨਸੋਰੈਂਸ ਕਾਰਪੋਰੇਸ਼ਨ ਆਫ ਇੰਡੀਆ ਵਿਚ ਬੀਮਾ ਏਜੰਟ ਤੇ ਤੌਰ ਤੇ ਨੌਕਰੀ ਕੀਤੀ ਅਤੇ 1975 ਵਿਚ ਰਿਟਾਇਰਡ ਹੋ ਗਏ। ਵਿਦਿਆ ਨਾਥ ਸੇਠ ਜੀ ਨੇ ਸੰਗੀਤ ਦੀ ਸਿੱਖਿਆ ਗੰਧਰਵ ਯੂਨੀਵਰਸਿਟੀ ਲਾਹੌਰ ਤੋਂ ਲਈ ਸੀ। ਵਿਦਿਆ ਨਾਥ ਸੇਠ ਬਹੁਤ ਸਮਾਂ ਲਾਹੌਰ ਰੇਡੀਉ ਸਟੇਸ਼ਨ ਤੋਂ ਆਪਣੀ ਕਲਾ ਦਾ ਪ੍ਰਦਰਸ਼ਨ ਕਰਦੇ ਰਹੇ ਸਨ। 1947 ਵਿਚ ਜਦੋਂ ਭਾਰਤ ਅਤੇ ਪਾਕਸਤਾਨ ਅਲੱਗ ਹੋਏ ਤਾਂ ਉਹ ਦਿੱਲੀ ਵਿਚ ਆ ਕੇ ਵਸ ਗਏ। ਇਥੇ ਉਹ ਆਲ ਇੰਡੀਆ ਰੇਡੀਓ ਸ਼ਟੇਸ਼ਨ ਦਿੱਲੀ ਤੋਂ ਗਾਉਣ ਵਾਲੇ ਸਭ ਤੋਂ ਪਹਿਲੇ ਗਾਇਕਾਂ ਵਿਚੋਂ ਇਕ ਸਨ। 1954 ਵਿੱਚ ਉਨ੍ਹਾਂ ਦਿੱਲੀ ਟੈਲੀਵਿਜ਼ਨ ਤੋਂ ਵੀ ਗਾਇਆ। ਦਿੱਲੀ ਰੇਡੀਓ ਤੋਂ ਇਲਾਵਾਂ ਉਹ ਪਟਨਾ, ਕਾਨਪੁਰ, ਜੋਧਪੁਰ, ਡਿਬਰੂਗੜ੍ਹ ਆਦਿ ਰੇਡੀਓ ਸਟੇਸ਼ਨਾਂ ਤੋਂ ਵੀ ਆਪਣੇ ਪ੍ਰੋਗਰਾਮ ਪੇਸ਼ ਕਰਦੇ ਰਹੇ ਸਨ। ਉਨ੍ਹਾਂ ਨੇ ਉਸ ਵੇਲੇ ਦੀਆਂ ਦੇਸੀ ਰਿਆਸਤਾਂ ਕਪੂਰਥਲਾ, ਬੂੰਦੀ, ਹੈਦਰਾਬਾਦ ਅਤੇ ਕਸ਼ਮੀਰ ਵਿਖੇ ਵੀ ਪ੍ਰਦਰਸ਼ਨ ਕੀਤਾ। ਵਿਦਿਆ ਨਾਥ ਸੇਠ ਜੀ ਜਿੱਥੇ ਧਾਰਮਿਕ ਗਾਇਕ ਮੰਨੇ ਜਾਂਦੇ ਸਨ ਉਥੇ ਉਨ੍ਹਾਂ ਸਮੇਂ ਦੀ ਗਰਦ ਵਿਚ ਆਪਣੀ ਸਭਿਅਅਕ ਤਹਿਜੀਬ ਗਵਾ ਰਹੇ ਨੌਜਵਾਨ ਮੁੰਡੇ ਕੁੜੀਆਂ ਲਈ ਵੀ ਵਿਅੰਗ ਮਈ ਗੀਤ ਗਾਏ, ਇਸ ਤਰਾਂ ਦਾ ਇਕ ਤਵਾ ਉਹਨਾਂ ਪੰਜਾਬ ਦੀ ਕੋਇਲ ਸੁਰਿੰਦਰ ਕੌਰ ਨਾਲ ਵੀ ਰਿਕਾਰਡ ਕਰਵਾਇਆ ਜਿਸ ਦੇ ਇਕ ਪਾਸੇ ਕਲਯੁਗੀ ਹੀਰ ਦੀ ਕਥਾ ਭਾਰੀ ਹੈ ਜਿਸ ਵਿਚ ਕੁੜੀਆਂ ਦੇ ਫੈਸਨ ਨੂੰ ਲੈ ਕੇ ਤਨਜ ਕਸਿਆ ਗਿਆ ਹੈ। ਇਸੇ ਤਵੇ ਦੇ ਦੂਜੇ ਪਾਸੇ ਕਲਯੁਗੀ ਰਾਮ ਦੀ ਕਥਾ ਹੈ ਜਿਸ ਵਿਚ ਫੈਸ਼ਨਾ ਪੱਟੇ ਮੁੰਡਿਆਂ ਦਾ ਹਾਲ ਦੱਸਿਆ ਗਿਆ ਹੈ। ਵਿਦਿਆ ਨਾਥ ਸੇਠ ਦਾ ਸੁਰਿੰਦਰ ਕੌਰ ਨਾਲ ਹੀ ਇਕ ਹੋਰ ਤਵਾ ਕਲਾਸੀਕਲ ਸੰਗੀਤ ਵਿਚ ਹੈ ਜਿਸ ਵਿਚ ਹੀਰ ਵਾਰਸ਼ ਸ਼ਾਹ ਨੂੰ ਰਿਕਾਰਡ ਕਰਵਾਇਆ ਹੋਇਆ ਹੈ। ਚਿੱਕ ਦੇ ਪਿਛੋਂ ਝਾਕ ਰਹੇ ਨੇ ਦੋ ਮਸਤਾਨੇ ਨੈਣ, ਉਹਨਾਂ ਦਾ ਬਹੁਤ ਸੋਹਣਾ ਗੀਤ ਹੈ। ਉਨ੍ਹਾਂ ਦਾ ਪ੍ਰਕਾਸ਼ ਕੌਰ ਨਾਲ ਗੀਤ, ਜਦ ਤੇਰੀ ਮੇਰੀ , ਮੇਰੀ ਤੇਰੀ ਇੱਕ ਮਰਜ਼ੀ ਕਾਫੀ ਪ੍ਰਸਿੱਧ ਰਿਹਾ ਹੈ। ਵਿਦਿਆ ਨਾਥ ਸੇਠ ਦੇ ਇਕ ਹੋਰ ਗੀਤ ਦੇ ਬੋਲ ਸੁਣੋ, ਤੁੰ ਬੋਲ ਭਾਵੇਂ ਨਾ ਬੋਲ ਪਰ ਵਸ ਅੱਖੀਆਂ ਦੇ ਕੋਲ਼ । ਮੇਰਾ ਪਿਆਰ ਕਰਨ ਨੂੰ ਜੀਅ ਕਰਦਾ , ਉਨ੍ਹਾਂ ਦਾ ਚਰਚਿਤ ਗੀਤ ਹੈ। 18 ਜੂਨ 1915 ਨੂੰ ਉਨ੍ਹਾਂ ਦੀ ਆਪਣੇ ਘਰ ਵਿਚ ਹੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ । ਵਿਦਿਆ ਨਾਥ ਸੇਠ ਆਪਣੀ ਰਿਕਾਰਡ ਕੀਤੀ ਕਲਾ ਰਾਹੀਂ ਸਦਾ ਯਾਦ ਕੀਤੇ ਜਾਂਦੇ ਰਹਿਣਗੇ।